ਮੋਹਾਲੀ (17 ਫਰਵਰੀ) ਪੰਜਾਬ ‘ਚ ਸਕੂਲਾਂ ਅਤੇ ਸਰਕਾਰੀ ਅਦਾਰਿਆਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਨੇ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ ਅਤੇ ਪੁਲਿਸ ਅਲਰਟ ‘ਤੇ ਹੈ। ਉਥੇ ਹੀ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਉਡਾਉਣ ਦੀ ਧਮਕੀ ਮਿਲੇ ਜਾਣ ਦੀ ਖਬਰ ਸਾਹਮਣੇ ਆ ਰਹੀ ਹੈੈ। ਜਿੱਥੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਖ਼ਲ ਹਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਸ ਖ਼ਬਰ ਤੋਂ ਬਾਅਦ ਮੋਹਾਲੀ ਪੁਲਿਸ ਅਲਰਟ ‘ਤੇ ਹੈ ਅਤੇ ਫੋਰਟਿਸ ਹਸਪਤਾਲ ਬਾਹਰ ਪੁਲਿਸ ਦੀ ਤਾਇਨਾਤੀ ਕੀਤੀ ਗਈ ਹੈ।
ਇਸ ਦੇ ਨਾਲ ਹੀ ਬੰਬ ਨਿਰੋਧਕ ਦਸਤਿਆਂ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।ਪੁਰਾਣੇ ਪੈਟਰਨ ਉੱਤੇ ਸਕੂਲ ਦੀ ਈਮੇਲ ਉੱਤੇ ਫੋਰਟਿਸ ਸਬੰਧੀ ਧਮਕੀ ਆਈ ਹੈ। ਇਸ ਵਿੱਚ ਲਿਖਿਆ ਕਿ ਇੱਕੋ ਜਿਹਾ (ਸਕੂਲ ਅਤੇ ਫੋਰਟਿਸ ਹਸਪਤਾਲ ਵਿੱਚ) ਬੰਬ ਧਮਾਕਾ ਹੋਵੇਗਾ। ਈਮੇਲ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਜ਼ਿਕਰ ਹੈ। ਇਸ ਤੋਂ ਬਾਅਦ ਬੰਬ ਨਿਰੋਧਕ ਤੇ ਹੋਰ ਸੁਰੱਖਿਆ ਫੋਰਸ ਤੈਨਾਤ ਹਨ। ਸਕੂਲ ਨੂੰ ਵੀ ਧਮਕੀ ਆਈ ਹੈ ਜਿਸ ਕਰਕੇ ਉੱਥੇ ਵੀ ਸੁਰੱਖਿਆ ਵਧਾਈ ਗਈ ਹੈ। ਇਸ ਤੋਂ ਪਹਿਲਾਂ ਜੋ ਪੁਰਾਣੀ ਧਮਕੀ ਆਈ ਸੀ, ਇਸ ਦਾ ਆਈਪੀ ਐਡਰੈਸ ਯੂਐਸਏ ਦਾ ਸੀ ਅਤੇ ਰਿਕਵਰੀ ਈਮੇਲ ਲਿੰਕ ਬੰਗਲਾਦੇਸ਼ ਦਾ ਐਡਰੈਸ ਸੀ। ਸੋ, ਇੱਕੋ ਈਮੇਲ ਤੋਂ ਰੂਟ ਆਈਪੀ ਐਡਰੈਸ ਨਾਲ ਇਹ ਧਮਕੀਆਂ ਵਾਲੀ ਕਾਲ ਆ ਰਹੀਆਂ ਹਨ। ਇੱਕੋ ਜਿਹੀ ਈਮੇਲ ਮੁੜ 16 ਸਕੂਲਾਂ ਨੂੰ ਆਈ ਹੈ। ਸੀਐਮ ਸਕਿਓਰਟੀ ਅਲਰਟ ਹੈ। ਜਾਂਚ ਜਾਰੀ ਹੈ। ਇਹ ਜਾਣਕਾਰੀ ਮੋਹਾਲੀ ਦੇ ਐੱਸ ਪੀ ਦਿਲਪ੍ਰੀਤ ਸਿੰਘ ਵਲੋਂ ਦਿੱਤੀ ਗਈ।


