ਮੋਹਾਲੀ 16 ਅਪ੍ਰੈਲ (Azadvaani) ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ, ਪਸ਼ੂ ਪਾਲਣ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ, ਪ੍ਰਮੁੱਖ ਸਕੱਤਰ, ਪਸੂ ਪਾਲਣ ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਸ੍ਰੀ ਰਾਹੁਲ ਭੰਡਾਰੀ, ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਪਰਮਦੀਪ ਸਿੰਘ ਵਾਲੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਿਸ਼ਣਾ ਗਊਸ਼ਾਲਾ ਮੁੰਡੀ ਖਰੜ (ਮੋਹਾਲੀ) ਵਿਖੇ ਅੱਠਵੇਂ ਰਾਊਂਡ ਦੀ ਮੂੰਹ ਖੁਰ ਵੈਕਸੀਨੇਸਨ ਦਾ ਆਗਾਜ ਕੀਤਾ ਗਿਆ। ਜਿਸਦਾ ਉਦਘਾਟਨ ਡਾ. ਅਵਤਾਰ ਸਿੰਘ ਡਿਪਟੀ ਡਾਇਰੈਕਟਰ ਪਸੂ ਪਾਲਣ ਐਸ.ਏ.ਐਸ ਨਗਰ ਵੱਲੋਂ ਕੀਤਾ ਗਿਆ। ਉਨਾਂ ਵੱਲੋਂ ਦੱਸਿਆ ਗਿਆ ਕਿ ਇਸ ਕੰਮ ਲਈ ਜਿਲੇ ਅੰਦਰ 21 ਟੀਮਾਂ ਦਾ ਗਠਨ ਕੀਤਾ ਗਿਆ ਹੈ, ਜਿੰਨਾ ਵੱਲੋਂ ਘਰ-ਘਰ ਜਾਕੇ ਪਸ਼ੂਆਂ ਨੂੰ ਮੂੰਹ ਖੁਰ ਵੈਕਸੀਨੇਸਨ ਦਾ ਟੀਕਾਕਰਨ ਕੀਤਾ ਜਾਵੇਗਾ। ਮੁਹਿੰਮ ਤਹਿਤ ਜਿਲਾ ਐੱਸ ਏ ਐੱਸ ਨਗਰ ਅੰਦਰ 142343 ਪਸ਼ੂਆਂ ਦਾ ਮੁਫਤ ਟੀਕਾਕਰਨ ਕੀਤਾ ਜਾਵੇਗਾ। ਇਸ ਮੌਕੇ ਗਊਸ਼ਾਲਾ ਦੇ ਪ੍ਰਬੰਧਕਾਂ ਤੋਂ ਇਲਾਵਾ ਦੋਵੇਂ ਏ.ਡੀ. ਡਾ. ਲੋਕੇਸ਼ ਕਾਜਲ ਤੇ ਏ.ਡੀ. ਡਾ. ਆਲਮਦੀਪ ਕੌਰ, ਐੱਸ. ਵੀ. ਓ. ਖਰੜ ਡਾ. ਹਰਿੰਦਰ ਸਿੰਘ, ਵੀ.ਓ. ਡਾ. ਪਰੇਮ ਕੁਮਾਰ ਖਰੜ ਅਤੇ ਜਸਕਰਨ ਸਿੰਘ ਐੱਸ ਵੀ ਆਈ ਖਰੜ ਹਾਜ਼ਰ ਸਨ।
ਅੱਠਵੇਂ ਰਾਊਂਡ ਦੀ ਮੂੰਹ ਖੁਰ ਵੈਕਸੀਨੇਸਨ ਦਾ ਆਗਾਜ









