ਅਮਰਗੜ: 7 ਫਰਵਰੀ ( Desk )ਲੁਧਿਆਣਾ ਦੀ ਮਾਨਯੋਗ ਅਦਾਲਤ ਜੱਜ ਲਵਪ੍ਰੀਤ ਕੌਰ ਸਵੈਚ ਜੀ ਦੀ ਅਦਾਲਤ ਵੱਲੋਂ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਪਟੀਸ਼ਨ 88891/2023 ਨੰਬਰ ਦਾ ਨਿਪਟਾਰਾ ਕਰਦਿਆਂ ਅਹਿਮ ਫੈਸਲਾ ਸੁਣਾਇਆ ਗਿਆ। डैमप्ले रो ਕਾਪੀ ਦਿਖਾਉਂਦਿਆਂ ਪਿੰਟ ਜੋਨ ਮੁੱਲਾਂਪੁਰ ਦਾਖਾ ਦੇ ਮਾਲਕ ਦੱਸਿਆ ਕਿ ਦਸੰਬਰ 2021 ਵਿੱਚ ਕਾਂਗਰਸੀ ਆਗੂ ਹਰਮਨ ਬਡਲਾ ਨੇ ਆਪਣੀ ਪਤਨੀ ਪਿਤਪਾਲ ਕੌਰ ਜੋ ਕਿ ਇਕ ਕਾਂਗਰਸ ਪਾਰਟੀ ਦੀ ਲੀਡਰ ਹਨਸ, ਉਸ ਦੇ ਪ੍ਰਚਾਰ ਲਈ ਹਲਕਾ ਅਮਰਗੜ੍ਹ ਦੇ ਵਿੱਚ ਕਈ ਫਲੈਕਸ ਬੋਰਡ ਲਗਾਏ ਸਨ । ਉਨਾਂ ਵੱਲੋਂ ਪੈਸੇ ਨਾ ਦੇਣ ਤੇ ਬਾਰ ਬਾਰ ਲਾਰੇ ਲਗਾਏ ਗਏ। ਜਿਸ ਤੇ ਬੈਠ ਕੇ ਸਮਝੌਤਾ ਹੋਇਆ। ਸਮਝੌਤੇਦੇ ਤਹਿਤ ਦਿੱਤੇ ਗਏ ਚੈੱਕ ਵੀ ਬਾਉਂਸ ਹੋ ਗਏ। ਜਿਸ ਕਰਕੇ ਮਜਬੂਰ ਹੋ ਕੇ ਉਹਨਾਂ ਵੱਲੋਂ ਮਾਨਯੋਗ ਅਦਾਲਤ ਵਿੱਚ ਪਟੀਸ਼ਨ ਨੰਬਰ 88891/2023 ਪਾਈ ਗਈ। ਇਸ ਪਟੀਸ਼ਨ ਅਦਾਲਤ ‘ਚ ਪੇਸ਼ ਨਾ ਹੋਣ ‘ਤੇ ਜਾਇਦਾਦ ਦੀ ਕੁਰਕੀ ਕਰਨ ਦਾ ਗੁਰਪ੍ਰੀਤ ਸਿੰਘ ਹੈਰੀ ਨੇ ਹੁਕਮ ਦੀ ਸੁਣਵਾਈ ਦੌਰਾਨ ਹਰਮਨ ਬਡਲਾ ਅਦਾਲਤ ਵਿੱਚ ਗੈਰ ਹਾਜ਼ਰ ਰਹੇ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜੱਜ ਲਵਪ੍ਰੀਤ ਕੌਰ ਸਵੈਚ ਵੱਲੋਂ ਕਾਂਗਰਸੀ ਆਗੂ ਹਰਮਨ ਬਡਲਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਅਤੇ ਉਹਨਾਂ ਦੀ ਜਾਇਦਾਦ ਕੁਰਕ ਕਰਨ ਦੇ ਵੀ ਹੁਕਮ ਦਿੱਤੇ ਗਏ ਹਨ।
ਅਮਰਗੜ ਦਾ ਕਾਂਗਰਸੀ ਆਗੂ ਹਰਮਨ ਬਡਲਾ ਅਦਾਲਤ ਵੱਲੋਂ ਭਗੌੜਾ ਕਰਾਰ












