ਜਲਂਧਰ (16 ਫਰਵਰੀ) ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਸ਼ਾਹਕੋਟ ਵੱਲੋਂ ਕਰਵਾਇਆ ਤੀਸਰਾ ਤਰਕਸ਼ੀਲ ਨਾਟਕ ਮੇਲਾ ਸਫਲਤਾਪੂਰਵਕ ਖਤਮ ਹੋਇਆ।ਪ੍ਰੋਗਰਾਮ ਦੇ ਮੁੱਖ ਬੁਲਾਰੇ ਭੂਰਾ ਸਿੰਘ ਮਹਿਮਾਸਰਜਾ ਨੇ ਹਾਜ਼ਰ ਲੋਕਾਂ ਨੂੰ ਦੇਸ਼ ਵਿਚ ਫਿਰਕਾਪ੍ਰਸਤਾਂ ਵੱਲੋਂ ਫੈਲਾਈ ਧਰਮਾਂ ਦੀ ਲੜਾਈ ਤੋਂ ਸੁਚੇਤ ਹੋਣ ਦਾ ਹੋਕਾ ਦਿੱਤਾ।
ਉਨਾਂ ਭਾਰਤ ਦੇ ਇਤਿਹਾਸ ਬਾਰੇ ਬੋਲਦਿਆਂ ਕਿਹਾ ਕਿ ਉਸ ਸਮੇਂ ਦੇ ਸਾਡੇ ਰਾਜਿਆਂ ਕੋਲ ਫੋਜਾਂ ਦੀ ਗਿਣਤੀ ਵੱਧ ਹੋਣ ਦੇ ਬਾਵਜੂਦ ਵਿਦੇਸ਼ੀ ਧਾੜਵੀ ਸਾਨੂੰ ਹਰਾਉਂਦੇ ਰਹੇ ਜਿਸ ਕਾਰਨ ਦੇਸ਼ ਲੰਮਾ ਸਮਾਂ ਉਨਾਂ ਦੇ ਅਧੀਨ ਰਿਹਾ।ਉਨਾਂ ਇਸ ਦਾ ਮੁੱਖ ਕਾਰਨ ਸਾਡੇ ਰਾਜਿਆਂ ਦਾ ਅੰਧਵਿਸ਼ਵਾਸ਼ੀ ਹੋਣਾ ਦੱਸਿਆ।ਉਨਾਂ ਲੋਕਾਂ ਨੂੰ ਕਿਤਾਬਾਂ ਨਾਲ ਜੁੜਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੁਨੀਆਂ ਦਾ ਸਭ ਤੋਂ ਵਧੀਆਂ ਤੋਹਫਾ ਕਿਤਾਬ ਹੈ ।ਇਸਤੋਂ ਪਹਿਲਾਂ ਫੁਲਵਾੜੀ ਪਬਲਿਕ ਸਕੂਲ਼ ਵੱਲੋਂ ਤਿਆਰ ਕੀਤੀ ਗਿੱਧੇ ਦੇ ਪੇਸ਼ਕਾਰੀ ਕਮਾਲ ਕਰ ਗਈ।ਛੋਟੀਆਂ ਬੱਚੀਆਂ ਨੇ ਸਮੇਂ ਤੇ ਕਟਾਖਸ਼ ਕਰਦੀਆਂ ਬੋਲੀਆਂ ਦੁਆਰਾ ਦਰਸ਼ਕਾ ਨੂੰ ਸੋਚਣ ਲਈ ਮਜਬੂਰ ਕੀਤਾ।ਅਵਤਾਰ ਚੜਿੱਕ ਦੀ ਟੀਮ ਵੱਲੋਂ ਭੰਡਾਂ ਦੀ ਪੇਸ਼ਕਾਰੀ ਦੋਰਾਨ ਸਿਆਸੀ ਲੋਕਾਂ ਤੇ ਖੂਬ ਤਨਜ ਕੱਸੇ ਗਏ। ਸੋਲੋ ਨਾਟਕ ਰਾਹੀਂ ਦੇਸ਼-ਵਿਦੇਸ਼ ਵਿੱਚ ਪ੍ਰਵਾਨਿਤ ਹੋਏ ਸਾਹਿਬ ਸਿੰਘ ਨਾਟਕਕਾਰ ਨੇ ‘ਲੱਛੂ ਕਬਾੜੀਆ’ ਖੇਡ ਕੇ ਨਾਟਕ ਕਲਾ ਦੀ ਸਿਖਰ ਪੇਸ਼ ਕੀਤੀ ।ਜਿਸ ਰਾਹੀਂ ਉਨਾਂ ਸਦੀਆਂ ਤੋਂ ਲਿਤਾੜੇ ਲੋਕਾਂ ਕੋਲ ਜਮੀਨ ਨਾਂ ਹੋਣ ਦਾ ਸਵਾਲ ਉਭਾਰਿਆ।ਪ੍ਰੋਗਰਾਮ ਦਾ ਮੰਚ ਸੰਚਾਲਨ ਜਿੰਦਰ ਬਾਗਪੁਰ ਨੇ ਬਾਖੂਬੀ ਕੀਤਾ।ਪ੍ਰੋਗਰਾਮ ਤੋਂ ਵਾਪਸੀ ਵੇਲੇ ਤਰਕਸ਼ੀਲ ਸਾਹਿਤ ਵੈਨ ਤੋਂ ਦਰਸ਼ਕਾਂ ਨੇ ਕਿਤਾਬਾਂ ਖਰੀਦੀਆਂ। ਪ੍ਰਿੰਸੀਪਲ ਮਨਜੀਤ ਸਿੰਘ(ਰਿਟਾ.) ਨੇ ਆਏ ਲੋਕਾਂ ਦਾ ਧੰਨਵਾਦ ਕੀਤਾ












