Chandigarh 21 July (AzadVaani) ਜਿਲ੍ਹਾ ਅਦਾਲਤ, ਸੈਕਟਰ-43, ਚੰਡੀਗੜ੍ਹ ਵਿਖੇ ਵਕੀਲਾਂ ਦੇ ਇੱਕ ਸਮੂਹ ਨੇ 20.07.2026 ਨੂੰ ਜੰਤਰ-ਮੰਤਰ ਤੋਂ ਸੰਸਦ ਤੱਕ ਕੀਤੇ ਗਏ ਸ਼ਾਂਤਮਈ ਮਾਰਚ ਦੌਰਾਨ ਵਿਦਿਆਰਥੀਆਂ ਅਤੇ ਨੌਜਵਾਨਾਂ ਉੱਤੇ ਦਿੱਲੀ ਪੁਲਿਸ ਵੱਲੋਂ ਕੀਤੇ ਗਏ ਕਥਿਤ ਲਾਠੀਚਾਰਜ ਦੇ ਵਿਰੋਧ ਵਿੱਚ ਰੋਸ ਪ੍ਰਦਰਸ਼ਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਵਿਦਿਆਰਥੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਅਤੇ ਸਿੱਖਿਆ ਸੰਸਥਾਵਾਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਨੂੰ ਲੈ ਕੇ ਆੰਦੋਲਨ ਕਰ ਰਹੇ ਹਨ। ਵਕੀਲਾਂ ਨੇ ਮੰਗ ਕੀਤੀ ਕਿ ਜ਼ਖ਼ਮੀ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ, ਆੰਦੋਲਨ ਦੇ ਸਬੰਧ ਵਿੱਚ ਦਰਜ ਸਾਰੀਆਂ ਐਫ.ਆਈ.ਆਰ. ਵਾਪਸ ਲਈਆਂ ਜਾਣ, ਸੋਨਮ ਵਾਂਗਚੁਕ ਨੂੰ ਰਿਹਾਅ ਕੀਤਾ ਜਾਵੇ ਅਤੇ ਵਿਦਿਆਰਥੀਆਂ ਦੀਆਂ ਮੰਗਾਂ ਦਾ ਹੱਲ ਲੋਕਤਾਂਤਰਿਕ ਸੰਵਾਦ ਰਾਹੀਂ ਕੀਤਾ ਜਾਵੇ। ਵਕੀਲਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਕਿ ਜਦੋਂ ਤੱਕ ਵਿਦਿਆਰਥੀਆਂ ਅਤੇ ਨੌਜਵਾਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਹ ਉਨ੍ਹਾਂ ਦੇ ਸੰਘਰਸ਼ ਨੂੰ ਆਪਣਾ ਨੈਤਿਕ ਅਤੇ ਕਾਨੂੰਨੀ ਸਮਰਥਨ ਜਾਰੀ ਰੱਖਣਗੇ। ਇਸ ਮੌਕੇ ਐਡਵੋਕੇਟ ਮਨਜੀਤ ਕੌਰ, ਪੀ.ਸੀ. ਕੋਂਡਲ, ਵਿਪਿਨ ਕੁਮਾਰ, ਜੀਵਰਾਜ, ਰਾਜੇਸ਼ ਕੁਮਾਰ, ਸ਼ਿਵ ਮੂਰਤੀ ਯਾਦਵ, ਗੁਰਦੇਵ ਸਿੰਘ ਮਾਹੀ, ਕਰਮ ਸਿੰਘ ਸਮੇਤ ਹੋਰ ਵਕੀਲਾਂ ਨੇ ਸੰਬੋਧਨ ਕੀਤਾ।
ਵਕੀਲਾਂ ਨੇ ਜੰਤਰ ਮੰਤ੍ਰ ਸੰਘਰਸ਼ ਨਾਲ ਜੁਤਾਈ ਇਕਜੁੱਟਤਾ












