ਬਰਨਾਲਾ : 17 ਫ਼ਰਵਰੀ (NewsDesk): ਤਰਕਸ਼ੀਲ ਸੁਸਾਇਟੀ ਪੰਜਾਬ ਨੇ ਭਾਜਪਾ ਹਕੂਮਤ ਦੀ ਸਰਪ੍ਰਸਤੀ ਹੇਠ ਫ਼ਿਰਕੂ ਅਨਸਰਾਂ ਵੱਲੋਂ ਮੁਲਕ ਦੇ ਦੋ ਪ੍ਰਸਿੱਧ ਪ੍ਰਗਤੀਸ਼ੀਲ ਵਿਦਵਾਨਾਂ ਐੱਸ.ਇਰਫ਼ਾਨ ਹਬੀਬ ਅਤੇ ਅਦਾਕਾਰ ਨਸੀਰੂਦੀਨ ਸ਼ਾਹ ਉਪਰ ਯੋਜਨਾਬੱਧ ਢੰਗ ਨਾਲ ਹਮਲਾ ਕਰਕੇ ਉਨ੍ਹਾਂ ਦੀ ਜ਼ੁਬਾਨਬੰਦੀ ਕਰਨ ਦੀ ਫਾਸ਼ੀਵਾਦੀ ਕਾਰਵਾਈ ਦਾ ਸਖ਼ਤ ਵਿਰੋਧ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਜ਼ੋਰਦਾਰ ਮੰਗ ਕੀਤੀ ਹੈ। ਸੁਸਾਇਟੀ ਦੇ ਜੱਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ, ਹੇਮ ਰਾਜ ਸਟੈਨੋ, ਰਾਜਪਾਲ ਬਠਿੰਡਾ,ਸੁਖਵਿੰਦਰ ਬਾਗਪੁਰ ਅਤੇ ਸੁਮੀਤ ਅੰਮ੍ਰਿਤਸਰ ਨੇ ਇੱਥੇ ਤਰਕਸ਼ੀਲ ਭਵਨ ਵਿਖੇ ਇਸ ਇਸ ਮਾਮਲੇ मर्धपी ਜਥੇਬੰਦਕ ਪ੍ਰਤੀਕਿਰਿਆ ਬਿਆਨਦਿਆਂ ਕਿਹਾ ਕਿ ਸਮਾਜਿਕ ਮੁੱਦਿਆਂ ‘ਤੇ ਬੇਬਾਕੀ ਨਾਲ ਆਜ਼ਾਦਾਨਾ ਵਿਚਾਰ ਪ੍ਰਗਟ ਕਰਨ ਵਾਲੇ ਪ੍ਰਸਿੱਧ ਅਦਾਕਾਰ ਨਸੀਰੂਦੀਨ ਸ਼ਾਹ ਦਾ ਮੁੰਬਈ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨਾਲ ਵਿਚਾਰ ਚਰਚਾ ਕਰਨ ਤੋਂ ਕੁੱਝ ਘੰਟੇ ਪਹਿਲਾਂ ਪ੍ਰਬੰਧਕਾਂ ਵੱਲੋਂਦੇਸ਼ ਵਿੱਚ ਜਿੱਥੇ ਤਾਨਾਸ਼ਾਹੀ ਸਥਾਪਿਤ ਕਰਨ ਦਾ ਨੰਗਾ ਚਿੱਟਾ ਸਬੂਤ ਹੈ ਉੱਥੇ ਵਿਚਾਰ ਪ੍ਰਗਟਾਵੇ ਦੀ ਸੰਵਿਧਾਨਿਕ ਆਜ਼ਾਦੀ ਉਤੇ ਵੀ ਸਿੱਧਾ ਹਮਲਾ ਹੈ। ਤਰਕਸ਼ੀਲ ਆਗੂਆਂ ਨੇ ਦੋਸ਼ ਲਾਇਆ ਕਿ ਮੋਦੀ ਹਕੂਮਤ ਦੇਸ਼ ਵਿਰੋਧੀ ਭਾਰਤ-ਅਮਰੀਕਾ ਮੁਕਤ ਵਪਾਰ ਲੋਕ ਮਾਰੂ ਸਮਝੌਤੇ, ਬਿਜਲੀ ਸੋਧ ਬਿੱਲ, ਬੀਜ ਬਿੱਲ ਦੇ ਕਾਲੇ ਕਾਨੂੰਨਾਂ ਅਤੇ ਐਪਸਟੀਨ ਫਾਈਲ ਸਕੈਂਡਲ ਕਾਰਨ ਉੱਠਣ ਵਾਲੇ ਜਨਤਕਹਕੂਮ ਹਕੂਮਤੀ ਦਬਾਅ ਹੇਠ ਸੱਦਾ ਪੱਤਰ ਰੱਦ ਕਰਨ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਹੇ ਨਾਮਵਰ ਲੋਕ ਪੱਖੀ ਇਤਿਹਾਸਕਾਰ ਐੱਸ.ਇਰਫ਼ਾਨ ਹਬੀਬ ਉਪਰ ਪਾਣੀ ਦੀਆਂ ਬੋਤਲਾਂ ਸੁੱਟ ਕੇ ਉਹਨਾਂ ਨੂੰ ਦਹਿਸ਼ਤਜ਼ਦਾ ਕਰਨ ਅਤੇ ਸਮਾਗਮ ਵਿੱਚ ਖਲਲ ਪਾਉਣ ਦੀ ਫਾਸ਼ੀਵਾਦੀ ਕਾਰਵਾਈ ਮੋਦੀ ਹਕੂਮਤ ਵੱਲੋਂਪ੍ਰਤੀਰੋਧ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਲੋਕ ਪੱਖੀ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਸਮਾਜਿਕ ਕਾਰਕੁਨਾਂ ਵਿਰੁੱਧ ਅਰਬਨ ਨਕਸਲ ਦਾ ਇੱਕ ਯੋਜਨਾਬੱਧ ਝੂਠਾ ਪ੍ਰਚਾਰ ਕਰਕੇ ਉਨ੍ਹਾਂ ਦੀ ਜ਼ੁਬਾਨਬੰਦੀ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਜਮਹੂਰੀ ਚੇਤਨ ਲੋਕ ਅਜਿਹੇ ਲੋਕ ਵਿਰੋਧੀ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ। ਆਗੂਆਂ ਕਿਹਾ ਕਿ ਲੋਕ ਪੱਖੀ ਬੁੱਧੀਜੀਵੀਆਂ ਨੂੰ ਚੁੱਪ ਕਰਵਾਉਣ ਦਾ ਭਰਮ ਪਾਲਣ ਵਾਲੀਆਂ ਫ਼ਿਰਕੂ ਤਾਕਤਾਂ ਨੂੰ ਨਸੀਰੂਦੀਨ ਸ਼ਾਹ ਅਤੇ ਐੱਸ.ਇਰਫ਼ਾਨ ਹਬੀਬ ਵੱਲੋਂ ਤੁਰੰਤ ਦਿੱਤੀ ਪ੍ਰਤੀਕਿਰਿਆ ਕਿ, “ਉਹ ਆਪਣੀ ਗੱਲ ਹਰ ਹਾਲਤ ਭਵਿੱਖ ਵਿੱਚ ਵੀ ਜਾਰੀ ਰੱਖਣਗੇ” ਦੇ ਦਲੇਰਾਨਾ ਐਲਾਨ ਤੋਂ ਬਾਖੂਬੀ ਸਮਝ ਲੈਣਾ ਚਾਹੀਦਾ ਹੈ ਕਿ ਹੱਕ ਸੱਚ ਦੀ ਆਵਾਜ਼ ਨੂੰ ਕਿਸੇ ਵੀ ਜ਼ਬਰ ਰਾਹੀਂ ਖਾਮੋਸ਼ ਨਹੀਂ ਕੀਤਾ ਜਾ ਸਕਦਾ। ਅਖ਼ੀਰ ਤਰਕਸ਼ੀਲ ਆਗੂਆਂ ਨੇ ਸਮੂਹ ਲੋਕਾਂ ਨੂੰ ਇੱਕਜੁੱਟ ਹੋ ਕੇ ਹਕੂਮਤੀ ਤਾਨਾਸ਼ਾਹੀ, ਕਾਰਪੋਰੇਟ ਪੱਖੀ ਨੀਤੀਆਂ,ਕਾਲੇ ਕਾਨੂੰਨਾਂ ਅਤੇ ਫ਼ਿਰਕੂ ਫ਼ਾਸ਼ੀਵਾਦ ਦਾ ਡਟਵਾਂ ਵਿਰੋਧ ਕਰਨ ਦੀ ਅਪੀਲ ਵੀ ਕੀਤੀ।
ਤਰਕਸ਼ੀਲ ਸੁਸਾਇਟੀ ਵੱਲੋਂ ਐੱਸ.ਇਰਫ਼ਾਨ ਹਬੀਬ ਅਤੇ ਨਸੀਰੂਦੀਨ ਸ਼ਾਹ ਦੀ ਜ਼ੁਬਾਨਬੰਦੀ ਦਾ ਵਿਰੋਧ












