ਸਾਹਿਬਜ਼ਾਦਾ ਅਜੀਤ ਸਿੰਘ ਨਗਰ, 8 ਜੁਲਾਈ: (Azadvaani) ਮਾਡਲ ਕਰੀਅਰ ਸੈਂਟਰ (ਐੱਮ.ਸੀ.ਸੀ)/ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ), ਐੱਸ.ਏ.ਐੱਸ. ਨਗਰ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਮਿਤੀ 09 ਜੁਲਾਈ 2026 (ਵੀਰਵਾਰ) ਨੂੰ ਸਵੇਰੇ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਪਲੇਸਮੈਂਟ ਕੈਂਪ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤੀਜੀ ਮੰਜ਼ਿਲ, ਕਮਰਾ ਨੰਬਰ 461, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਮੋਹਾਲੀ ਵਿਖੇ ਲਗਾਇਆ ਜਾਵੇਗਾ।
ਇਸ ਕੈਂਪ ਵਿੱਚ ਕਾਵੇਰੀ ਸਰਵਿਸਿਜ਼ ਨੀਟ ਲਿਮਿਟਡ, ਈਕਲੈਰਕਸ (Kaveri Services, NIIT Ltd., eClerx) ਅਤੇ ਆਰ ਐੱਸ. ਮੈਨਪਾਵਰ ਪ੍ਰੋਵਾਈਡਰ (RS Manpower Provider) ਵਰਗੀਆਂ ਨਾਮਵਰ ਕੰਪਨੀਆਂ ਵੱਲੋਂ ਭਰਤੀ ਕੀਤੀ ਜਾਵੇਗੀ। ਉਮੀਦਵਾਰਾਂ ਲਈ ਟ੍ਰੈਵਲ ਏਜੰਟ, ਡੈਬਟ ਰਿਕਵਰੀ ਏਜੰਟ, ਐੱਚ.ਆਰ ਰਿਕਰੂਟਰ, ਰਿਲੇਸ਼ਨਸ਼ਿਪ ਮੈਨੇਜਰ (ਆਈ.ਸੀ.ਆਈ.ਸੀ.ਆਈ ਬੈਂਕ ਪਲੇਸਮੈਂਟ ਪ੍ਰੋਗਰਾਮ) ਇੰਟਰਨੈਸ਼ਨਲ ਵੋਇਸ ਪ੍ਰੋਸੈੱਸ ਅਤੇ ਟੈਲੀਕਾਲਰ (Travel Agent, Debt Recovery Agent, HR Recruiter, Relationship Manager (ICICI Bank Placement Program), International Voice Process and Tele-Caller) ਸਮੇਤ ਵੱਖ-ਵੱਖ ਅਸਾਮੀਆਂ ਲਈ ਮੌਕੇ ਉਪਲਬਧ ਹੋਣਗੇ।
ਇਨ੍ਹਾਂ ਅਸਾਮੀਆਂ ਲਈ 12ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਉਮੀਦਵਾਰ ਆਪਣੀ ਯੋਗਤਾ ਅਨੁਸਾਰ ਹਿੱਸਾ ਲੈ ਸਕਦੇ ਹਨ। ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਕੰਪਨੀ ਦੇ ਨਿਯਮਾਂ ਅਨੁਸਾਰ ਆਕਰਸ਼ਕ ਤਨਖਾਹ ਅਤੇ ਹੋਰ ਲਾਭ ਪ੍ਰਦਾਨ ਕੀਤੇ ਜਾਣਗੇ। ਨੀਟ ਲਿਮਿਟਡ ਵੱਲੋਂ ਰਿਲੇਸ਼ਨਸ਼ਿਪ ਮੈਨੇਜਰ (ਆਈ.ਸੀ.ਆਈ.ਸੀ.ਆਈ ਬੈਂਕ ਪਲੇਸਮੈਂਟ ਪ੍ਰੋਗਰਾਮ) ਲਈ ਲਗਭਗ ਰੁਪਏ 3 ਤੋਂ 4 ਲੱਖ ਸਾਲਾਨਾ, ਜਦਕਿ ਈਕਲੈਰਕਸ ( eClerx ) ਵੱਲੋਂ ਇੰਟਰਨੈਸ਼ਨਲ ਵੋਇਸ ਪ੍ਰੋਸੈੱਸ (International Voice Process) ਲਈ ਰੁਪਏ 20,100 ਪ੍ਰਤੀ ਮਹੀਨਾ ਅਤੇ ਰੁਪਏ 3,000 ਤੱਕ ਐੱਨ.ਐੱਸ.ਏ ਦੀ ਪੇਸ਼ਕਸ਼ ਕੀਤੀ ਜਾਵੇਗੀ।
ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨੇ ਜ਼ਿਲ੍ਹੇ ਦੇ ਯੋਗ ਅਤੇ ਇੱਛੁਕ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਰੈਜ਼ਿਊਮੇ, ਵਿਦਿਅਕ ਯੋਗਤਾ ਦੇ ਸਰਟੀਫਿਕੇਟਾਂ, ਤਜਰਬਾ ਸਰਟੀਫਿਕੇਟ (ਜੇਕਰ ਹੋਵੇ) ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਸਮੇਂ ਸਿਰ ਪਲੇਸਮੈਂਟ ਕੈਂਪ ਵਿੱਚ ਪਹੁੰਚ ਕੇ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਉਮੀਦਵਾਰ ਪਲੇਸਮੈਂਟ ਕੈਂਪ ਵਿੱਚ ਭਾਗ ਲੈਣ ਲਈ ਪਹਿਲਾਂ ਤੋਂ ਰਜਿਸਟ੍ਰੇਸ਼ਨ ਵੀ ਕਰ ਸਕਦੇ ਹਨ।












