ਲੁਧਿਆਣਾ, 6 ਜੁਲਾਈ 2026 (ਹਰਚੰਦ ਭਿੰਡਰ); ਤਰਕਸ਼ੀਲ ਸੁਸਇਟੀ ਪੰਜਾਬ (ਜ਼ੋਨ ਲੁਧਿਆਣਾ) ਦੀ ਮੀਟਿੰਗ 4 ਜੁਲਾਈ, 2026 ਨੂੰ ਜ਼ੋਨ ਦਫ਼ਤਰ ਵਿਖੇ ਜ਼ੋਨ ਜੱਥੇਬੰਦਕ ਮੁਖੀ ਜਸਵੰਤ ਜ਼ੀਰਖ ਦੀ ਪਰਧਾਨਗੀ ਹੇਠ ਹੋਈ। ਜਿਸ ਵਿੱਚ ਦੇ ਜ਼ੋਨ ਵਿਭਾਗੀ ਮੁਖੀਆਂ ਦੇ ਨਾਲ ਹੀ ਜ਼ੋਨ ਨਾਲ ਸਬੰਧਤ ਇਕਾਈਆਂ ਮੁਖੀਆਂ ਦੇ ਭਾਗ ਲਿਆ। ਇਸ ਸਮੇਂ ਸੂਬਾ ਵਰਕਿੰਗ ਕਮੇਟੀ ਦੀ ਰਿਪੋਰਟ ਤੇ ਚਰਚਾ ਹੋਈ। ਚਰਚਾ ਉਪਰੰਤ ਮੀਟਿੰਗ ਵਿੱਚ ਇਹ ਫੈਸਲਾ ਹੋਇਆ ਕਿ ਜ਼ੋਨ ਲੁਧਿਆਣਾ ਅੰਧਵਿਸ਼ਵਾਸ ਅਤੇ ਧਾਰਮਿਕ ਕੱਟੜਵਾਦ ਨੂੰ ਠੱਲ੍ਹ ਪਾਉਣ ਲਈ ਲੁਧਿਆਣਾ ਜਿਲ੍ਹੇ ਦੇ ਦੇਸ਼ ਭਗਤਾਂ ਨਾਲ ਸਬੰਧਤ ਦਿਨਾਂ ਨੂੰ, ਉਹਨਾਂ ਦੀਆਂ ਕੁਰਬਾਨੀਆਂ ਲੋਕਾਂ ਵਿੱਚ ਪ੍ਰਚਾਰਿਤ ਕਰਨ ਦੇ ਨਾਲ-ਨਾਲ ਵਿਗਿਆਨਕ ਚੇਤਨਾ ਦੇ ਸਬੰਧੀ ਵਿਗਿਆਨੀਆਂ ਦੀਆਂ ਖੋਜਾਂ ਤੇ ਆਧਾਰਿਤ, ਉਹਨਾਂ ਦੀ ਸਮਾਜ ਪ੍ਰਤੀ ਦੇਣ ਬਾਰੇ ਜਾਣਕਾਰੀ ਦੇਣ ਵਾਲੀਆਂ ਕਿਤਾਬਾਂ ਦੇ ਨਾਲ-ਨਾਲ ਪੈਂਫਲਿਟ ਵੀ ਲੋਕਾਂ ਵਿੱਚ ਵੰਡਿਆ ਜਾਵੇਗਾ।
ਇਸ ਸਮੇਂ ਤਰਕਸ਼ੀਲ ਸੁਸਾਇਟੀ ਦਾ ਪੰਜਾਬੀ ਤਰਕਸ਼ੀਲ ਮੈਗਜ਼ੀਨ ਰਿਲੀਜ ਕਰਕੇ ਇਕਾਈਆ ਨੂੰ ਵੰਡਿਆ ਗਿਆ। ਇਸ ਮੀਟਿੰਗ ਵਿੱਚ ਜ਼ੋਨ ਮੁਖੀ ਤੋਂ ਇਲਾਵਾ ਧਰਮਪਾਲ ਸਿੰਘ ਸੂਜਾਪੁਰ, ਸਮਸ਼ੇਰ ਨੂਰਪੁਰੀ, ਧਰਮ ਸਿੰਘ, ਹਰਚੰਦ ਭਿੰਡਰ, ਕਰਨੈਲ ਸਿੰਘ, ਬਲਵਿੰਦਰ ਸਿੰਘ, ਕਰਤਾਰ ਵੀਰਾਨ ਅਤੇ ਜਗਤਾਰ ਦੋਰਾਹਾ ਆਦਿ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ।
ਇਸ ਸਮੇਂ ਜ਼ੋਨ ਮੁਖੀ ਜਸਵੰਤ ਜ਼ੀਰਖ ਨੇ ਸੂਬਾ ਆਗੂ ਮੋਹਨ ਬਡਲਾ ਜੋ ਕਿ ਲੁਧਿਆਣਾ ਜ਼ੋਨ ਨਾਲ ਸਬੰਧਤ ਹਨ ਦੇ ਪਿਤਾ ਜੀ ਦਾ ਪਿਛਲੇ ਦਿਨੀ ਦਿਹਾਂਤ ਹੋ ਜਾਣ ਉਪਰੰਤ ਪਰਿਵਾਰ ਵੱਲੋਂ ਉਹਨਾਂ ਦਾ ਮਿਰਤਕ ਸਰੀਰ ਹਸਪਤਾਲ ਨੂੰ ਦਿੱਤਾ ਗਿਆ ਸੀ ਦੇ ਸਬੰਧ ਵਿੱਚ ਮੋਹਨ ਬਡਲਾ ਵੱਲੋਂ ਜ਼ੋਨ ਲੁਧਿਆਣਾ ਨੂੰ ਆਰਥਿਕ ਸਹਿਯੋਗ ਵੀ ਦਿੱਤਾ ਗਿਆ। ਜੋਨ ਵੱਲੋਂ ਮੋਹਨ ਬਡਲਾ ਦੇ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਉਹਨਾ ਪਰਿਵਾਰ ਦੇ ਵੱਲੋਂ ਪਿਤਾ ਦੇ ਦੇ ਸਦੀਵੀ ਵਿਛੋੜੇ ਬਾਦ ਕੀਤੇ ਗਏ ਵਿਗਿਆਨਕ ਸੋਚ ਨਾਲ ਜੁੜੇ ਕਾਰਜ ਕਰਨ ਤੇ ਪ੍ਰਸੰਸਾ ਕੀਤੀ ਅਤੇ ਜ਼ੋਨ ਨੂੰ ਆਰਥਿਕ ਸਹਿਯੋਗ ਦੇਣ ਤੇ ਧੰਨਵਾਦ ਵੀ ਕੀਤਾ












